ਗ਼ਜ਼ਲ ਮੰਚ ਸਰੀ ਨੇ ਆਪਣਾ ਪਹਿਲਾ ਵੱਡਾ ਪ੍ਰੋਗਰਾਮ 2018 ਵਿਚ ਕਰਾਇਆ। ਬੰਬੇ ਬੈਂਕੁਇਟ ਹਾਲ ਸਰੀ ਵਿਚ ਇਕ ਖ਼ੂਬਸੂਰਤ ਸ਼ਾਮ ਦਾ ਆਯੋਜਨ ਕੀਤਾ ਗਿਆ, ਜਿਸ ਦਾ ਨਾਂ ‘ਸ਼ਾਇਰਾਨਾ ਸ਼ਾਮ’ ਸੀ। ਸਰ੍ਹੀ ਦੇ ਬਹੁਤ ਹੀ ਸੁਰੀਲੇ ਗਾਇਕ ਗੋਗੀ ਬੈਂਸ ਦੀ ਗਾਇਕੀ ਨਾਲ ਸ਼ੁਰੂ ਹੋਇਆ ਇਹ ਪ੍ਰੋਗਰਾਮ ਗ਼ਜ਼ਲ ਮੰਚ ਦੇ ਸ਼ਾਇਰਾਂ ਦੇ ਸ਼ਾਇਰੀ ਨਾਲ ਖ਼ਤਮ ਹੋਇਆ। ਸਾਢੇ ਤਿੰਨ ਘੰਟੇ ਦੇ ਇਸ ਪ੍ਰੋਗਰਾਮ ਨੇ ਦਰਸ਼ਕਾਂ ਨੂੰ ਕੀਲ ਕੇ ਬਿਠਾਈ ਰੱਖਿਆ। ਸ਼ਾਇਰਾਂ ਵਿਚ ਨਰਿੰਦਰ ਭਾਗੀ, ਦਸ਼ਮੇਸ਼ ਗਿੱਲ ਫਿਰੋਜ਼, ਕ੍ਰਿਸ਼ਨ ਭਨੋਟ, ਹਰਦਮ ਮਾਨ, ਜਤਿੰਦਰ ਲਸਾੜਾ, ਕਵਿੰਦਰ ਚਾਂਦ, ਇੰਦਰਜੀਤ ਧਾਮੀ, ਦਵਿੰਦਰ ਗੌਤਮ, ਰਾਜਵੰਤ ਰਾਜ, ਨਦੀਮ ਪਰਮਾਰ ਅਤੇ ਜਸਵਿੰਦਰ ਸ਼ਾਮਲ ਹੋਏ। ਆਮ ਤੌਰ ਤੇ ਕਵੀ ਦਰਬਾਰਾਂ ਵਿਚ ਦਰਸ਼ਕ ਬੋਰ ਹੋ ਜਾਂਦੇ ਹਨ ਅਤੇ ਪ੍ਰੋਗਰਾਮ ਦੇ ਖ਼ਤਮ ਹੋਣ ਤੱਕ ਅੱਧੇ ਤੋਂ ਜ਼ਿਆਦਾ ਉੱਠ ਕੇ ਚਲੇ ਜਾਂਦੇ ਹਨ ਪਰ ਇਸ ਪ੍ਰੋਗਰਾਮ ਵਿਚ ਅੰਤਲੇ ਮਿੰਟ ਤਕ ਵੀ ਹਾਲ ਉਂਝ ਦਾ ਉਂਝ ਭਰਿਆ ਰਿਹਾ। ਪ੍ਰੋਗਰਾਮ ਬਹੁਤ ਹੀ ਸਫ਼ਲ ਰਿਹਾ ਅਤੇ ਸਾਹਿਤਿਕ ਹਲਕਿਆਂ ਵਿਚ ਇਸ ਦੀ ਬਹੁਤ ਸ਼ਲਾਘਾ ਹੋਈ। ਅਖ਼ਬਾਰਾਂ ਵਿਚ ਲੇਖ ਲਿਖੇ ਗਏ, ਰੇਡੀਉ ਅਤੇ ਟੀ,ਵੀ ਤੇ ਇਸ ਦੀ ਚਰਚਾ ਹੋਈ। ਸਭ ਤੋਂ ਵੱਡੀ ਗੱਲ ਇਹ ਸੀ ਕਿ ਗ਼ਜ਼ਲ ਮੰਚ ਵੱਲੋਂ ਇਕ ਵੱਖਰੇ ਤਰ੍ਹਾਂ ਦੇ ਪ੍ਰੋਗਰਾਮ ਦੀ ਪਿਰਤ ਪਾਈ ਗਈ।
ਪੰਜਾਬੀ ਗਾਇਕ ਗੋਗੀ ਬੈਂਸ ਦੀ ਪੇਸ਼ਕਾਰੀ ਬਹੁਤ ਹੀ ਕਮਾਲ ਰਹੀ। ਉਸ ਨੇ ਪੰਜਾਬੀ ਦੇ ਚੋਣਵੇਂ ਗ਼ਜ਼ਲਕਾਰਾਂ ਦੀਆਂ ਗ਼ਜ਼ਲਕਾਰਾਂ ਦੀ ਗ਼ਜ਼ਲਾਂ ਗਾ ਕੇ ਸ਼ਾਮ ਰੰਗੀਨ ਬਣਾ ਦਿੱਤੀ।.
ਰਾਜਵੰਤ ਰਾਜ
ਜਤਿੰਦਰ ਲਸਾੜਾ
ਨਰਿੰਦਰ ਭਾਗੀ
ਇੰਦਰਜੀਤ ਧਾਮੀ
ਜਸਵਿੰਦਰ
ਹਰਦਮ ਮਾਨ
ਗੌਤਮ
ਨਦੀਮ ਪਰਮਾਰ
ਕ੍ਰਿਸ਼ਨ ਭਨੋਟ
ਕਵਿੰਦਰ ਚਾਂਦ
ਦਸ਼ਮੇਸ਼ ਗਿੱਲ ਫਿਰੋਜ਼