ਆਪਣੀ ਹੀ ਪਾਈ ਹੋਈ ਪਿਰਤ ਨੂੰ ਅੱਗੇ ਤੋਰਦਿਆਂ 2019 ਵਿਚ ਦਰਸ਼ਕਾਂ ਦੀ ਭਾਰੀ ਮੰਗ ‘’ਤੇ ਇਕ ਵਾਰ ਫੇਰ ਬੰਬੇ ਬੈਂਕੁਇੱਟ ਹਾਲ ਵਿੱਚ ‘‘ਸ਼ਾਇਰਾਨਾ ਸ਼ਾਮ’’ ਦਾ ਆਯੋਜਨ ਕੀਤਾ ਗਿਆ। ਇਸ ਵਾਰ ਨਵੀਂ ਗੱਲ ਇਹ ਸੀ ਕਿ ਕੈਲੇਫੋਰਨੀਆ ਤੋਂ ਨਾਮਵਰ ਸ਼ਾਇਰ ਕੁਲਵਿੰਦਰ ਅਤੇ ਸੂਫ਼ੀਆਨਾ ਅਤੇ ਗ਼ਜ਼ਲ ਗਾਇਕ ਸੁਖਦੇਵ ਸਾਹਿਲ ਵੀ ਇਸ ਦਾ ਹਿੱਸਾ ਬਣੇ। ਸੁਖਦੇਵ ਸਾਹਿਲ ਦੀ ਸੁਰੀਲੀ ਗਾਇਕੀ, ਦਰਸ਼ਕਾਂ ਨੂੰ ਇਕ ਵੱਖਰੀ ਹੀ ਦੁਨੀਆ ਵਿਚ ਲੈ ਗਈ। ਉਸ ਨੇ ਲੋਕ ਗੀਤਾਂ ਦੇ ਨਾਲ-ਨਾਲ ਗ਼ਜ਼ਲਾਂ ਗਾ ਕੇ ਸਮਾਂ ਬੰਨ੍ਹ ਦਿੱਤਾ। ਨਰਿੰਦਰ ਭਾਗੀ, ਦਸਮੇਸ਼ ਗਿੱਲ ਫ਼ਿਰੋਜ਼, ਕ੍ਰਿਸ਼ਨ ਭਨੋਟ, ਹਰਦਮ ਮਾਨ, ਗੁਰਮੀਤ ਸਿੱਧੂ, ਬਿੰਦੂ ਮਠਾੜੂ, ਜਤਿੰਦਰ ਲਸਾੜਾ, ਕੁਲਵਿੰਦਰ, ਕਵਿੰਦਰ ਚਾਂਦ, ਇੰਦਰਜੀਤ ਧਾਮੀ, ਦਵਿੰਦਰ ਗੌਤਮ, ਪ੍ਰੀਤ ਮਨਪ੍ਰੀਤ, ਰਾਜਵੰਤ ਰਾਜ, ਨਦੀਮ ਪਰਮਾਰ ਅਤੇ ਜਸਵਿੰਦਰ ਸ਼ਾਇਰਾਂ ਵਜੋਂ ਸ਼ਾਮਲ ਹੋਏ। ਇਸ ਵਾਰ ਦਰਸ਼ਕਾਂ ਦੀ ਗਿਣਤੀ ਅਤੇ ਉਤਸ਼ਾਹ ਪਹਿਲਾਂ ਨਾਲੋਂ ਵਧੇਰੇ ਸੀ। ਪ੍ਰੋਗਰਾਮ ਤੋਂ ਬਾਦ ਵਿਚ ਆਏ ਸੁਨੇਹੇ ਅਤੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਨੇ ਪ੍ਰੋਗਰਾਮ ਦੀ ਸਫਲਤਾ ’ਤੇ ਮੋਹਰ ਲਾਈ।
ਪਹਿਲੀ ਵਾਰ ਕੈਲੇਫ਼ੋਰਨੀਆਂ ਵੱਸਦੇ ਗ਼ਜ਼ਲਗੋ ਸ਼ਾਇਰ ਕੁਲਵਿੰਦਰ ਨੇ ਇਹ ਪ੍ਰੋਗਰਾਮ ਵਿਚ ਭਾਗ ਲਿਆ। ਕੁਲਵਿੰਦਰ ਕਿੱਤੇ ਵਜੋਂ ਵਿਗਿਆਨੀ ਹੈ ਅਤੇ ਪੰਜਾਬੀ ਗ਼ਜ਼ਲ ਦਾ ਜਾਣਿਆ-ਪਛਾਣਿਆ ਹਸਤਾਖ਼ਰ ਹੈ
ਜਸਵਿੰਦਰ
ਕ੍ਰਿਸ਼ਨ ਭਨੋਟ
ਨਰਿੰਦਰ ਭਾਗੀ
ਰਾਜਵੰਤ ਰਾਜ
ਕਵਿੰਦਰ ਚਾਂਦ
ਬਲਦੇਵ ਸੀਹਰਾ
ਗੁਰਮੀਤ ਸਿੱਧੂ
ਨਦੀਮ ਪਰਮਾਰ
ਇੰਦਰਜੀਤ ਧਾਮੀ
ਗੌਤਮ
ਦਸ਼ਮੇਸ਼ ਗਿੱਲ ਫਿਰੋਜ਼
ਜਤਿੰਦਰ ਲਸਾੜਾ