ਗ਼ਜ਼ਲ ਮੰਚ ਸਰੀ ਦੀ ਟੀਮ ਨੇ, ਚੜ੍ਹਦੇ ਪੰਜਾਬ ਦੀ ਮਸ਼ਹੂਰ ਗ਼ਜ਼ਲਕਾਰਾ ਮਨਵਿੰਦਰ ਮਾਨ ਦਾ ਤਾਜ਼ਾ ਗ਼ਜ਼ਲ ਸੰਗ੍ਰਿਹ 'ਰਾਵੀ ਦੀ ਰੀਝ' ਰਲੀਜ਼ ਕੀਤਾ।
ਗ਼ਜ਼ਲ ਮੰਚ ਦੀ ਟੀਮ ਨੇ ਭਾਰਤ ਵੱਸਦੇ ਗ਼ਜ਼ਲਗੋ ਰਣਜੀਤ ਸਿੰਘ ਧੂਰੀ ਦੀ ਕਿਤਾਬ 'ਰਬਾਬ ਤੋਂ ਕ੍ਰਿਪਾਨ ਤੱਕ', ਆਪਣੇ ਦਫ਼ਤਰ ਵਿਚ ਰਲੀਜ਼ ਕੀਤੀ।
ਕੈਲੇਫੋਰਨੀਆ ਦੇ ਮਸ਼ਹੂਰ ਲੇਖਕ ਸੁਰਿੰਦਰ ਸਿੰਘ ਸੀਰਤ ਦੀ ਗ਼ਜ਼ਲ ਮੰਚ ਦੀ ਫੇਰੀ ਦੌਰਾਨ ਉਨ੍ਹਾਂ ਦਾ ਨਵਾਂ ਕਹਾਣੀ ਸੰਗ੍ਰਹਿ 'ਪੂਰਬ ਪੱਛਮ ਤੇ ਪਰਵਾਸ' ਲੋਕ ਅਰਪਣ ਕੀਤਾ ਗਿਆ।
ਗ਼ਜ਼ਲ ਮੰਚ ਦੇ ਮਾਣਮੱਤੇ ਮੈਂਬਰ ਅਤੇ ਬਹੁ-ਭਾਸ਼ਾਵੀ ਲੇਖਕ ਦਸ਼ਮੇਸ਼ ਗਿੱਲ ਫਿਰੋਜ ਹੁਰਾਂ ਦੀ ਉਰਦੂ ਗ਼ਜ਼ਲਾਂ ਦੀ ਪੁਸਤਕ 'ਗਮੇਂ ਨਾ ਤਮਾਮ' ਦਾ ਰਸਮੀ ਲੋਕ ਅਰਪਣ ਕਰਦਿਆਂ ਗ਼ਜ਼ਲ ਮੰਚ ਦੀ ਸਮੁੱਚੀ ਟੀਮ।
ਗ਼ਜ਼ਲ ਮੰਚ ਦੇ ਸਮੂਹ ਪਰਿਵਾਰ ਨੇ, ਸਰੀ ਦੇ ਮਸ਼ਹੂਰ ਸ਼ਾਇਰ ਇੰਦਰਜੀਤ ਸਿੰਘ ਧਾਮੀ ਦਾ ਗ਼ਜ਼ਲ ਸੰਗ੍ਰਹਿ 'ਮਲਕੜੇ ਪੱਬ' ਲੋਕ ਅਰਪਣ ਕੀਤਾ।
ਗ਼ਜ਼ਲ ਮੰਚ ਦੀ ਟੀਮ, ਇੰਗਲੈਂਡ ਵੱਸਦੇ ਨਾਮਵਰ ਸ਼ਾਇਰ ਅਮਨਦੀਪ ਸਿੰਘ ਅਮਨ ਦਾ ਗ਼ਜ਼ਲ ਸੰਗ੍ਰਹਿ 'ਕੁਦਰਤ' ਦਾ ਲੋਕ ਅਰਪਣ ਕਰਦਿਆਂ। ਇਸ ਮੌਕੇ ਤੇ ਸਰੀ ਦੇ ਦੋ ਹੋਰ ਲੇਖਕ ਵੀ ਸ਼ਾਮਲ ਸਨ।
ਪੰਜਾਬ ਦੇ ਮਸ਼ਹੂਰ ਸ਼ਾਇਰ ਪ੍ਰਭਜੋਤ ਸੋਹੀ ਦੀ ਕੈਨੇਡਾ ਫੇਰੀ ਦੌਰਾਨ ਉਸ ਕਾਵਿ ਸੰਗ੍ਰਹਿ 'ਸੰਦਲੀ ਪੈੜਾਂ' ਦਾ ਦੂਜਾ ਅਡੀਸ਼ਨ ਰਲੀਜ਼ ਕਰਦਿਆਂ ਗ਼ਜ਼ਲ ਮੰਚ ਦੀ ਟੀਮ
ਗ਼ਜ਼ਲ ਮੰਚ ਦੀ ਟੀਮ ਨੇ ਸਰੀ ਦੇ ਨਾਮਵਾਰ ਸ਼ਾਇਰ ਇੰਦਰਜੀਤ ਸਿੰਘ ਧਾਮੀ ਦੀ ਕਿਤਾਬ 'ਕਬੀਓ ਬਾਚ' ਦਾ ਰਸਮੀਂ ਲੋਕ-ਅਰਪਣ ਕੀਤਾ।
ਕਵਿਤਰੀ ਅਮਨ ਸੀ. ਸਿੰਘ ਅਤੇ ਅਜਮੇਰ ਰੋਡੇ ਹੁਰਾਂ ਦੀ ਗ਼ਜ਼ਲ ਮੰਚ ਦੀ ਆਮਦ ਉੱਤੇ, ਪੰਜਾਬ ਦੇ ਮਸ਼ਹੂਰ ਸ਼ਾਇਰ ਪ੍ਰਭਜੋਤ ਸੋਹੀ ਦੀ ਕਿਤਾਬ 'ਸੰਦਲੀ ਪੈੜਾਂ' ਦਾ ਪਹਿਲਾ ਅਡੀਸ਼ਨ ਰਲੀਜ਼ ਕੀਤਾ।
ਇੰਦਰਜੀਤ ਸਿੰਘ ਧਾਮੀ ਦੀ ਪੁਸਤਕ 'ਚੈਰੀਆਂ ਰਸ ਜਾਣੀਆਂ' ਰਲੀਜ਼ ਕਰਦਿਆਂ ਗ਼ਜ਼ਲ ਮੰਚ ਸਰੀ ਦੀ ਟੀਮ
ਮਸ਼ਹੂਰ ਲੇਖਕ ਅਤੇ ਪੱਤਰਕਾਰ, ਸੰਤੋਖ ਮਿਨਹਾਸ ਦੀ ਕੈਨੇਡਾ ਫੇਰੀ ਦੌਰਾਨ, ਗ਼ਜ਼ਲ ਮੰਚ ਦੇ ਮੈਂਬਰ ਰਾਜਵੰਤ ਰਾਜ ਅਤੇ ਦਵਿੰਦਰ ਗੌਤਮ ਨੇ ਆਪਣੀਆਂ ਕਿਤਾਬਾਂ, ਕ੍ਰਮਵਾਰ 'ਵਰੋਲ਼ੇ ਦੀ ਜੂਨ' ਅਤੇ 'ਸੁਪਨੇ ਸੌਣ ਨਾ ਦਿੰਦੇ' ਉਨ੍ਹਾਂ ਨੂੰ ਭੇਂਟ ਕੀਤੀਆਂ।
ਗ਼ਜ਼ਲ ਮੰਚ ਸਰੀ ਦੇ ਮਾਣ-ਮੱਤੇ ਮੈਂਬਰ ਬਲਦੇਵ ਸੀਹਰਾ ਦੀ ਪੁਸਤਕ 'ਖ਼ਾਲੀ ਬੇੜੀਆਂ' ਰਲੀਜ਼ ਕਰਦੇ ਹੋਏ ਗ਼ਜ਼ਲ ਮੰਚ ਦੀ ਸਮੂਹ ਟੀਮ ਅਤੇ ਮਹਿਮਾਨ ਗੁਰਦਿਆ ਰੌਸ਼ਨ, ਜਰਨੈਲ ਸੇਖਾ, ਮੋਹਨ ਗਿੱਲ ਅਤੇ ਜਰਨੈਲ ਆਰਟਿਸਟ।
ਗ਼ਜ਼ਲ ਮੰਚ ਸਰੀ ਦੀ ਸਮੁੱਚੀ ਟੀਮ ਨੇ, ਸੁਰਿੰਦਰ ਕੈਲੇ ਦੇ ਪਿਛਲੇ ਪੰਜਾਹ ਸਾਲਾਂ ਤੋਂ ਛਪ ਰਹੇ ਲਘੂ-ਮੈਗਜ਼ੀਨ. 'ਅਣੂ' ਦੇ ਨਵੇਂ ਅਡੀਸ਼ਨ ਦੇ ਲੋਕ ਅਰਪਣ ਦਾ ਮਾਣ ਹਾਸਲ ਕੀਤਾ।
ਗ਼ਜ਼ਲ ਮੰਚ ਦੀ ਟੀਮ ਨੇ ਹਰਿਆਣਾ ਦੇ ਰਹਿਣ ਵਾਲੇ ਪੰਜਾਬੀ ਗ਼ਜ਼ਲਗੋ ਅਨੂਪਇੰਦਰ ਸਿੰਘ ਅਨੂਪ ਦਾ ਗ਼ਜ਼ਲ ਸੰਗ੍ਰਹਿ 'ਚਾਨਣ ਦਾ ਅਨੁਵਾਦ' ਰਲੀਜ਼ ਕੀਤਾ।
ਭਾਰਤੀ ਪੰਜਾਬ ਦੇ ਮਸ਼ਹੂਰ ਗ਼ਜ਼ਲਗੋ, ਆਦੇਸ਼ ਅੰਕੁਸ਼ ਦੀ ਪੁਸਤਕ 'ਤੇਰਾ ਅਪਣਾ' ਰਲੀਜ਼ ਕਰਦਿਆਂ ਗ਼ਜ਼ਲ ਮੰਚ ਸਰੀ ਦੀ ਟੀਮ।
ਸੁਰਿੰਦਰ ਕੈਲੇ ਹੁਰਾਂ ਦਾ ਕਾਵਿ ਪੁਸਤਕ 'ਸੋਨ ਸਵੇਰਾ' ਰਲੀਜ਼ ਕਰਦਿਆਂ ਗ਼ਜ਼ਲ ਮੰਚ ਸਰੀ ਦੀ ਟੀਮ।
ਭਾਰਤੀ ਪੰਜਾਬੀ ਸ਼ਾਇਰ ਅਨੂਪਇੰਦਰ ਸਿੰਘ ਅਨੂਪ ਦੀ ਅਰੂਜ਼ ਪੁਸਤਕ 'ਗ਼ਜ਼ਲ ਦਾ ਗਣਿਤ' ਰਲੀਜ਼ ਕਰਦੇ ਹੋਏ ਗ਼ਜ਼ਲ ਮੰਚ ਦੇ ਮੈਂਬਰ।
ਸਪੇਨ ਵੱਸਦੇ ਮਸ਼ਹੂਰ ਸ਼ਾਇਰ ਰਾਜ ਕੁਮਾਰ ਦਾਦਰ ਦਾ ਗ਼ਜ਼ਲ ਸੰਗ੍ਰਹਿ 'ਪਾਣੀ ਤੇ ਤਰਦੀ ਅੱਗ' ਰਲੀਜ਼ ਕਰਦਿਆਂ ਗ਼ਜ਼ਲ ਮੰਚ ਸਰੀ ਦੀ ਟੀਮ.
ਗ਼ਜ਼ਲ ਮੰਚ ਸਰੀ ਵੱਲੋਂ ਹੀ ਪ੍ਰਕਾਸ਼ਿਤ ਕੀਤੀ ਗਈ. ਦਿਉਲ ਪਰਮਜੀਤ ਦੀ ਕਿਤਾਬ 'ਕੂੰਜਾਂ ਦੇ ਰੂਬਰੂ' ਦਾ ਲੋਕ-ਅਰਪਣ ਕਰਦਿਆਂ ਗ਼ਜ਼ਲ ਮੰਚ ਸਰੀ ਦੀ ਟੀਮ ਅਤੇ ਮਹਿਮਾਨ।
ਭਾਰਤੀ ਸ਼ਾਇਰ ਚੰਨ ਬਠਿੰਡਵੀ ਦੀ ਕਿਤਾਬ 'ਉਡੀਕਾਂ ਤੇਰੀਆਂ' ਰਲੀਜ਼ ਕਰਦਿਆਂ ਗ਼ਜ਼ਲ ਮੰਚ ਦੀ ਟੀਮ ਅਤੇ ਐਡਵੋਕੇਟ ਅਮਨਦੀਪ ਸਿੰਘ ਚੀਮਾ
ਗ਼ਜ਼ਲ ਮੰਚ ਦੀ ਟੀਮ ਵੱਲੋਂ, ਬੈਲਜੀਅਮ ਵੱਸਦੇ ਮਸ਼ਹੂਰ ਸ਼ਾਇਰਾ ਜੀਤ ਸੁਰਜੀਤ ਬੈਲਜੀਅਮ ਦਾ ਗ਼ਜ਼ਲ ਸੰਗ੍ਰਹਿ 'ਕਾਗਜ਼ੀ ਕਿਰਦਾਰ' ਰਲੀਜ਼ ਕੀਤਾ ਗਿਆ।
ਚੰਨ ਬਠਿੰਡਵੀ ਦੀ ਪੁਸਤਕ 'ਮਿਸ਼ਰੀ' ਰਲੀਜ਼ ਕਰਦਿਆਂ ਗ਼ਜ਼ਲ ਮੰਚ ਦੀ ਟੀਮ
ਨਾਮਵਰ ਸ਼ਾਇਰ ਵਿਜੇ ਵਿਵੇਕ ਦੀ ਪੁਸਤਕ 'ਛਿਣਭੰਗਰ ਵੀ ਕਾਲਾਤੀਤ ਵੀ' ਦਾ ਲੋਕ ਅਰਪਣ ਕਰਦਿਆਂ ਗ਼ਜ਼ਲ ਮੰਚ ਦੀ ਸਮੂਹ ਟੀਮ।
ਜਰਮਨੀ ਵੱਸਦੀ ਪ੍ਰਸਿੱਧ ਪੰਜਾਬੀ ਸ਼ਾਇਰਾ ਨੀਲੂ ਜਰਮਨੀ ਦੀ ਨਵੀਂ ਗ਼ਜ਼ਲ ਪੁਸਤਕ 'ਪਰਛਾਵਿਆਂ ਦੀ ਡਾਰ' ਦਾ ਰਸਮੀ ਲੋਕ ਅਰਪਣ ਕਰਦਿਆਂ, ਗ਼ਜ਼ਲ ਮੰਚ ਦੀ ਟੀਮ ਅਤੇ ਮਹਿਮਾਨ ਦਰਸ਼ਨ ਬੁੱਟਰ ਜੀ।
ਗ਼ਜ਼ਲ ਮੰਚ ਸਰੀ ਦੇ ਮਾਣਮੱਤੇ ਮੈਂਬਰ ਪ੍ਰੀਤ ਮਨਪ੍ਰੀਤ ਦੀ ਪਲੇਠੀ ਕਾਵਿ ਪੁਸਤਕ 'ਰੁੱਤਾਂ ਦਿਲ ਤੇ ਸੁਫ਼ਨੇ' ਰਲੀਜ਼ ਕਰਦਿਆਂ ਗ਼ਜ਼ਲ ਮੰਚ ਦੀ ਸਮੂਹ ਟੀਮ ਅਤੇ ਕਲਮੀ ਪਰਵਾਜ਼ ਮੰਚ ਦੀ ਸੰਸਥਾਪਕ ਮਨਜੀਤ ਕੰਗ ਜੀ।.
ਗ਼ਜ਼ਲ ਮੰਚ ਸਰੀ ਦੀ ਸਮੂਹ ਟੀਮ ਵੱਲੋਂ ਜਨਵਰੀ 12, 2024 ਨੂੰ ਟੋਰਾਂਟੋ ਦੇ ਨਾਮਵਰ ਸ਼ਾਇਰ ਅਤੇ ਨਾਟਕਕਾਰ ਕੁਲਵਿੰਦਰ ਖਹਿਰਾ ਦਾ ਗ਼ਜ਼ਲ ਸੰਗ੍ਰਹਿ 'ਹਨੇਰੇ ਦੀ ਤਲ਼ੀ 'ਤੇ' ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਤੇ ਰਨਦੀਪ ਖਹਿਰਾ ਨੇ ਬਤੌਰ ਮਹਿਮਾਨ ਹਾਜ਼ਰੀ ਲੁਆਈ।
ਗ਼ਜ਼ਲ ਮੰਚ ਸਰੀ ਦੀ ਸਮੂਹ ਟੀਮ ਵੱਲੋਂ ਅਪ੍ਰੈਲ 14 2024 ਨੂੰ ਭਾਰਤ ਦੇ ਨੌਜਵਾਨ ਸ਼ਇਰ ਸੁਖਦੀਪ ਔਜਲਾ ਦਾ ਪਲੇਠਾ ਗ਼ਜ਼ਲ ਸੰਗ੍ਰਹਿ 'ਇਕ ਕਮਰੇ ਦਾ ਸ਼ਾਇਰ' ਰਲੀਜ਼ ਕੀਤਾ ਗਿਆ।
ਗ਼ਜ਼ਲ ਮੰਚ ਸਰੀ ਦੀ ਸਮੂਹ ਟੀਮ ਵੱਲੋਂ ਅਪ੍ਰੈਲ 14 2024 ਨੂੰ ਇੰਗਲੈਂਡ ਵਸਦੇ ਸ਼ਾਇਰ ਰਜਿੰਦਰਜੀਤ ਦਾ ਦੂਜਾ ਗ਼ਜ਼ਲ ਸੰਗ੍ਰਹਿ 'ਸੂਲ਼ਾਂ ਸੇਤਿ ਰਾਤ' ਰਲੀਜ਼ ਕੀਤਾ ਗਿਆ।