ਦਸਮੇਸ਼ ਗਿੱਲ ਫ਼ਿਰੋਜ਼ 1990 ਦੇ ਆਸ-ਪਾਸ ਭਾਰਤ ਤੋਂ ਕੈਨੇਡਾ ਪਰਵਾਸ ਕਰ ਗਿਆ ਸੀ ਅਤੇ ਇੱਥੋਂ ਹੀ ਉਸ ਦੇ ਅੰਦਰਲਾ ਸੁੱਤਾ ਕਵੀ ਜਾਗਿਆ ਜਾਂ ਇਹ ਕਹਿ ਲਉ ਕਿ ਪਰਵਾਸ ਦੇ ਅਹਿਸਾਸ ਨੇ ਉਸ ਅੰਦਰਲੀ ਕਵਿਤਾ ਨੂੰ ਸੁਰਜੀਤ ਕੀਤਾ। ਦਰਅਸਲ ਸ਼ਾਇਰੀ ਉਸ ਨੂੰ ਆਪਣੇ ਪਿਤਾ ਸ੍ਰ: ਗੁਰਚਰਨ ਸਿੰਘ ਗਿੱਲ ਮਨਸੂਰ ਵੱਲੋਂ ਵਿਰਾਸਤ 'ਚ ਮਿਲੀ ਹੈ। ਉਹ ਅੱਜਕਲ੍ਹ ਬੀ.ਸੀ ਦੇ ਸ਼ਹਿਰ ਐਬਟਸਫ਼ੋਰਡ ਵਿਚ ਰਹਿ ਰਿਹਾ ਹੈ ਅਤੇ ਸ਼ਾਇਰੀ ਵਿਚ ਪੂਰੀ ਤਰ੍ਹਾਂ ਸਰਗਰਮ ਹੈ। ਉਹ ਉਰਦੂ ਅਤੇ ਪੰਜਾਬੀ, ਦੋਹਾਂ ਭਾਸ਼ਾਵਾਂ ਵਿਚ ਖ਼ੂਬਸੂ੍ਰਤ ਗ਼ਜ਼ਲ ਕਹਿੰਦਾ ਹੈ। ਉਸ ਦੀ ਇਕ ਵਿਸ਼ੇਸ਼ ਸਿਫ਼ਤ ਇਹ ਹੈ ਕਿ ਉਹ ਜਿਸ ਭਾਸ਼ਾ ਵਿਚ ਵੀ ਲਿਖਦਾ ਹੈ, ਸ਼ੁੱਧ ਲਿਖਦਾ ਹੈ। ਉਰਦੂ ਵਿਚ ਉਸ ਦੇ ਦੋ ਗ਼ਜ਼ਲ ਸੰਗ੍ਰਹਿ, ਫਿਰੋਜ ਅਤੇ ਗਮੇ ਨਾ ਤਮਾਮ ਛਪ ਚੁੱਕੇ ਹਨ। ਪੰਜਾਬੀ ਦਾ ਹਾਲੇ ਉਸ ਦਾ ਕੋਈ ਦੀਵਾਨ ਨਹੀਂ ਆਇਆ। ਉਹ ਸ਼ਾਇਰੀ ਕਹਿੰਦਾ ਹੀ ਨਹੀਂ ਮਾਣਦਾ ਵੀ ਹੈ। ਉਸ ਨੂੰ ਉਰਦੂ ਦੇ ਪੁਰਾਣੇ ਤੋਂ ਪੁਰਾਣੇ ਸ਼ਾਇਰਾਂ ਦੇ ਕਲਾਮ ਵੀ ਜ਼ੁਬਾਨੀ ਯਾਦ ਹਨ। ਉਸ ਕੋਲ ਬੇਅੰਤ ਸ਼ਬਦ-ਭੰਡਾਰ ਹੀ ਨਹੀਂ ਖ਼ਿਆਲਾਂ ਦੀ ਬੁਲੰਦੀ ਵੀ ਹੈ। ਸਰੀ ਦੀਆਂ ਹੀ ਨਹੀਂ ਸਗੋਂ ਦੁਨੀਆਂ ਭਰ ਦੀਆਂ ਮਹਿਫ਼ਲਾਂ ਵਿਚ ਉਹ ਲੋਕਾਂ ਦਾ ਪੰਸਦੀਦਾ ਸ਼ਾਇਰ ਹੈ।
ਦਸ਼ਮੇਸ਼ ਗਿੱਲ ਫਿਰੋਜ਼ ਦੀਆਂ ਕਿਤਾਬਾਂ