ਹਰਦਮ ਮਾਨ ਦਾ ਜਨਮ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਰਾਮੂੰਵਾਲ਼ ਡੇਲਿਆਂਵਾਲੀ , ਪੰਜਾਬ (ਭਾਰਤ)'ਚ ਹੋਇਆ । ਹਰਦਮ ਸਿੰਘ ਮਾਨ ਨੇ ਯੂਨੀਵਰਸਿਟੀ ਪਟਿਆਲੇ ਤੋਂ ਐਮ ਏ ਕੀਤੀ । ਉਸਨੇ ਆਪਣੇ ਕੁਝ ਸਾਹਿਤਕਾਰ ਦੋਸਤਾਂ ਨਾਲ਼ ਮਿਲਕੇ , ਸਾਹਿਤ ਸਭਾ ਜੇਤੋ , ਦੀ ਸ਼ਥਾਪਨਾ ਕੀਤੀ । ਇਕੱਤੀ ਸਾਲ , ਪੰਜਾਬ ਨੈਸ਼ਨਲ ਬੈਂਕ , ਵਿਚ ਨੌਕਰੀ ਕੀਤੀ । ਰੀਟਾਇਰਮੈਂਟ ਮਗਰੋਂ ਦਸੰਬਰ 2012 ਵਿਚ ਕਨੇਡਾ ਆ ਗਏ ।ਹਰਦਮ ਸਿੰਘ ਮਾਨ , ਇਕ ਸਥਾਪਤ ਗ਼ਜ਼ਲਗੋ ਤੇ ਸਫ਼ਲ ਪੱਤਰਕਾਰ ਹੈ । ਉਹ ਗ਼ਜ਼ਲ ਮੰਚ , ਸਰੀ ਕਨੇਡਾ ਦੇ ਮੋਢੀ ਮੈਂਬਰਾਂ ਚੋਂ ਹੈ ਤੇ ਓਦੋਂ ਹੀ ਉਹ ਗ਼ਜ਼ਲ ਮੰਚ ਸਰੀ , ਕਨੇਡਾ ਦਾ ਮੀਡੀਆ ਸਕੱਤਰ ਹੈ , ਜਿਹੜਾ ਆਪਣੀਆਂ ਜ਼ਿੰਮੇਵਾਰੀਆਂ ਬਹੁਤ ਸਫ਼ਲਤਾ ਨਾਲ਼ ਨੇਪਰੇ ਚੜ੍ਹਾਉਂਦਾ ਹੈ । ਉਹ ਉਸਤਾਦ ਸ਼ਾਇਰ , ਸਵਰਗੀ 'ਦੀਪਕ ਜੈਤੋਈ' ਸਾਹਿਬ ਦਾ ਹੋਣਹਾਰ ਸਾਗਿਰਦ ਹੈ । ਹਰਦਮ ਸਿੰਘ ਮਾਨ , ਨੂੰ ਪੰਜਾਬੀ ਦੇ ਸਰੋਮਣੀ ਨਾਵਲਕਾਰ ,"ਸਵਰਗੀ ਗੁਰਦਿਆਲ ਸਿੰਘ" ,ਦਾ ਸ਼ਰਫ਼ ਹਾਸਿਲ ਹੈ , ਉਹ ਗਾਹੇ ਬਗਾਹੇ ਉਹਨਾਂ ਤੋਂ ਅਗਵਾਈ ਲੈਂਦਾ ਰਿਹਾ ਹੈ । ਉਸਦੀਆਂ ਗ਼ਜ਼ਲਾਂ ਪੰਜਾਬੀ ਦੇ ਪ੍ਰਸਿੱਧ ਅਖਬਾਰਾਂ , ਰਸਾਲਿਆਂ 'ਚ ਸਮੇਂ ਸਮੇਂ ਪ੍ਰਕਾਸ਼ਤ ਹੁੰਦੀਆਂ ਰਹੀਆਂ ਨੇ , ਇਸ ਕਰ ਕੇ ਉਹ ਜਾਣ ਪਛਾਣ ਦਾ ਮੁਹਤਾਜ ਨਹੀਂ ।ਉਸਨੇ ਰੇਡੀਓ ਸਟੇਸ਼ਨ ਜਲੰਧਰ , ਪਟਿਆਲਾ ,ਬਠਿੰਡਾ ਤੇ ਦੂਰ ਦਰਸ਼ਨ ਜਲੰਧਰ ਤੋਂ ਤੇ ਹੋਰ ਕਈ ਚੈਨਲਾਂ ਤੋਂਅਨੇਕਾਂ ਵਾਰੀ ਆਪਣੀਆਂ ਗ਼ਜ਼ਲਾਂ ਦਾ ਪ੍ਰਸਾਰਨ ਕੀਤਾ ਹੈ । ਹਰਦਮ ਸਿੰਘ ਮਾਨ ਦੀਆਂ , ਗ਼ਜ਼ਲਾਂ , ਸਾਹਿਤ ਸਭਾ ਜੈਤੋ ਵੱਲੋਂ ਸੰਪਾਦਿਤ , ਗ਼ਜ਼ਲ- ਸੰਗ੍ਰਹਿ ."ਕਤਰਾ ਕਤਰਾ ਮੌਤ" ਵਿਚ ਵੀ ਪ੍ਰਕਾਸ਼ਤ ਹੋਈਆਂ ਹਨ । ਹੁਣ ਤੀਕ ਉਸਦੇ ਦੋ ਗ਼ਜ਼ਲ ਸੰਗ੍ਰਹਿ ," ਅੰਬਰਾਂ ਦੀ ਭਾਲ਼ ਵਿਚ , ਤੇ " ਸ਼ੀਸ਼ੇ ਦੇ ਅੱਖਰ" , ਪ੍ਰਕਾਸ਼ਤ ਹੋ ਚੁੱਕੇ ਨੇ ।ਇਸਤੋਂ ਇਲਾਵਾ ਹਰਦਮ ਨੇ , ਨਾਮਵਰ ਸ਼ਾਇਰ . " ਸੁਰਿੰਦਰ ਪ੍ਰੀਤ , ਘਣੀਆਂ ਦੇ ਨਾ਼ ਇਕੱਠਿਆਂ , ਰੁਪਿੰਦਰ ਮਾਨ , ਦੀਆਂ ਰਚਨਾ ਦਾ ਸੰਪਾਦਨ ਕੀਤਾ।