ਪ੍ਰੀਤ ਮਨਪ੍ਰੀਤ ਭਾਰਤੀ ਪੰਜਾਬ ਦੇ ਪਿੰਡ ਮਨਾਵਾਂ(ਮੋਗਾ) ਦਾ ਜੰਮਪਲ਼ ਹੈ। ਉਸ ਨੇ ਸਰਕਾਰੀ ਕਾਲੇਜ ਲੁਧਿਆਣਾ ਤੋਂ ਐਂਮ.ਏ ਅਰਥਸ਼ਾਸਤਰ ਕਰਨ ਉਪਰੰਤ, ਡੀ.ਐਮ ਕਾਲੇਜ ਆਫ਼ ਐਜੂਕੇਸ਼ਨ ਮੋਗਾ ਤੋਂ ਬੀ.ਐਡ ਦੀ ਪੜ੍ਹਾਈ ਕੀਤੀ। ਇਸ ਉਪਰੰਤ ਉਸ ਨੇ ਸੱਤ ਸਾਲ ਪੰਜਾਬ ਵਿਚ ਅਧਿਆਪਨ ਦਾ ਕਾਰਜ ਕੀਤਾ। ਉਸ ਨੂੰ ਬਚਪਨ ਤੋਂ ਹੀ ਕਵਿਤਾ ਲਿਖਣ ਦਾ ਸ਼ੌਕ ਸੀ। ਉਸ ਨੇ ਲਗਾਤਾਰ ਦੋ ਵਾਰ ਯੂਨੀਵਰਸਿਟੀ ਕਵਿਤਾ-ਲੇਖਣ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕੀਤਾ। ਸੰਨ 2000 ਵਿਚ ਉਸ ਨੇ ਕਵਿਤਾ-ਲੇਖਣੀ ਵਿਚ ਹੀ ਯੂਨੀਵਰਸਿਟੀ-ਕਲਰ ਅਵਾਰਡ ਹਾਸਲ ਕੀਤਾ। ਉਹ 2006 ਤੋਂ ਕਨੇਡਾ ਦੇ ਸ਼ਹਿਰ ਸਰੀ ਵਿਚ ਰਹਿ ਰਿਹਾ ਹੈ ਅਤੇ ਹੁਣ ਤੱਕ ਉਸ ਦੀ ਇਕ ਕਿਤਾਬ 'ਰੁੱਤਾਂ, ਦਿਲ ਤੇ ਸੁਫ਼ਨੇ' ਪ੍ਰਕਾਸ਼ਤ ਹੋ ਚੁੱਕੀ ਹੈ ਜੋ ਕਿ ਚੇਤਨਾ ਪ੍ਰਕਾਸ਼ਨ ਵੱਲੋਂ ਛਾਪੀ ਗਈ ਹੈ। ਇਸ ਤੋਂ ਇਲਾਵਾ ਗ਼ਜ਼ਲ ਸੰਗ੍ਰਹਿ ਦੇ ਰੂਪ ਵਿਚ ਉਸ ਦੀ ਅਗਲੀ ਕਿਤਾਬ ਛਪਣ ਲਈ ਤਿਆਰ ਹੈ।
''ਰੁੱਤਾਂ ਦਿਲ ਤੇ ਸੁਫ਼ਨੇ'' ਮਨਪ੍ਰੀਤ ਦੀ ਨਜ਼ਮਾਂ ਅਤੇ ਗ਼ਜ਼ਲਾਂ ਦੀ ਪਲੇਠੀ ਅਤੇ ਬਹੁਤ ਹੀ ਪਿਆਰੀ ਪੁਸਤਕ ਹੈ। ਕਿਤਾਬ ਦੇ ਨਾਂ ਤੇ ਕਲਿੱਕ ਕਰ ਕੇ ਤੁਸੀਂ ਇਸ ਦੀ ਪੀ.ਡੀ.ਐੱਫ ਪੜ੍ਹ ਸਕਦੇ ਹੋ।