ਗ਼ਜ਼ਲ ਮੰਚ ਸਰੀ ਸਰੀ, ਲੋਅਰ ਮੇਨਲੈਂਡ ਅਤੇ ਫਰੇਜ਼ਰ ਵੈਲੀ ਦੀ ਦੱਖਣੀ ਏਸ਼ੀਆਈ ਆਬਾਦੀ ਦੀ ਸੇਵਾ ਕਰਨ ਲਈ ਇੱਕ ਗੈਰ-ਲਾਭਕਾਰੀ ਸੰਸਥਾ ਹੈ। ਇਸ ਦਾ ਮੁੱਖ ਉਦੇਸ਼ਾਂ ਵਿਚ ਭਾਈਚਾਰਕ ਸ਼ਮੂਲੀਅਤ ਅਤੇ ਵਿਦੇਸ਼ੀ ਰਹਿਤਲ ਤੇ ਉਪਲਬਧ ਗ਼ਜ਼ਲ-ਕਲਾ ਰਾਹੀਂ ਭਾਈਚਾਰੇ ਨੂੰ ਉੱਚ ਪੱਧਰੀ ਪੰਜਾਬੀ, ਹਿੰਦੀ ਅਤੇ ਉਰਦੂ ਸਾਹਿਤ ਪ੍ਰਦਾਨ ਕਰਨਾ ਹੈ।
ਜ਼ਮੀਨੀ ਮਾਨਤਾ: ਅਸੀਂ ਗ਼ਜ਼ਲ ਮੰਚ ਦੀ ਟੀਮ ਆਦਰ ਨਾਲ ਸਵੀਕਾਰ ਕਰਦੇ ਹਾਂ ਕਿ ਅਸੀਂ ਇੱਕ ਅਜਿਹੇ ਖੇਤਰ ਵਿੱਚ ਰਹਿੰਦੇ, ਵਿਚਰਦੇ, ਅਤੇ ਸਮਾਗਮਾਂ ਦਾ ਆਯੋਜਨ ਕਰਦੇ ਹਾਂ ਜੋ ਮਸਕੁਈਅਮ, ਕੈਟਜ਼ੀ, ਸੈਮੀਆਹਮੂ, ਟਸਵਾਸਨ, ਕਕਈਅਤ, ਅਤੇ ਕਵੀਕਵਿੱਟਲਮ, ਮੂਲਵਾਸੀ ਕਬੀ਼ਲਿਆਂ ਦੇ ਪੂਰਵਜ਼ਾਂ ਦੀ ਧਰਤੀ ਹੈ।
ਬਰਾਬਰਤਾ, ਵਿਭਿੰਨਤਾ ਅਤੇ ਸਮਾਵੇਸ਼ (EDI- Equity, Diversity, Inclusion)
ਗ਼ਜ਼ਲ ਮੰਚ ਸਰੀ, ਕੈਨੇਡੀਅਨ ਸਮਾਜ ਅੰਦਰ ਮੌਜੂਦ ਵਿਭਿੰਨਤਾਵਾਂ ਦਾ ਸਤਿਕਾਰ ਕਰਦੇ ਹੋਏ ਬਰਾਬਰਤਾ ਤੇ ਪਹਿਰਾ ਦਿੰਦਾ ਹੈ। ਲਿੰਗ ਭੇਦ ਅਤੇ ਸਭਿਆਚਾਰਕ ਵਿਭਿੰਨਤਾ ਨੂੰ ਸਵੀਕਾਰਦਿਆਂ ਸਾਰੀ ਲੋਕਾਈ ਨੂੰ ਹੀ ਆਪਣੇ ਕਲ਼ਾਵੇ ਵਿਚ ਲੈਂਦਾ ਹੈ। ਗ਼ਜ਼ਲ ਮੰਚ ਸਰੀ, ਬੀ.ਸੀ ਦੇ ਮਨੁੱਖੀ ਅਧਿਕਾਰ ਕੋਡ ਅਨੁਸਾਰ ਸੁਖਾਵਾਂ ਵਾਤਾਵਰਨ ਸਿਰਜਣ ਲਈ ਵਚਨਬੱਧ ਹੈ।